Punjabi subtitles for clip: File:¿Qué es Wikipedia?.ogv

From Wikimedia Commons, the free media repository
Jump to navigation Jump to search
1
00:00:04,250 --> 00:00:05,500
ਸਤਿ ਸ੍ਰੀ ਅਕਾਲ!

2
00:00:05,650 --> 00:00:07,500
ਮੇਰਾ ਨਾਮ ਮਾਰੀਆਨਾ ਹੈ ਅਤੇ ਮੈਂ ਤੁਹਾਨੂੰ ਵਿਕੀਪੀਡੀਆ ਬਾਰੇ ਦੱਸਣਾ ਚਾਹੁੰਦੀ ਹਾਂ।

3
00:00:07,840 --> 00:00:09,500
ਤੁਸੀਂ ਇਸ ਬਾਰੇ ਜ਼ਰੂਰ ਸੁਣਿਆ ਹੋਵੇਗਾ ਅਤੇ ਇਸਦੀ ਵਰਤੋਂ ਕਰਦੇ ਹੋਵੋਂਗੇ,

4
00:00:09,750 --> 00:00:12,000
ਪਰ ਕੀ ਤੁਹਾਨੂੰ ਪਤਾ ਹੈ ਕਿ ਅਸਲ ਵਿੱਚ ਇਹ ਕੀ ਹੈ?...

5
00:00:12,000 --> 00:00:13,000
ਅਤੇ ਇਹ ਕਿਵੇਂ ਬਣਦਾ ਹੈ?

6
00:00:13,360 --> 00:00:16,050
ਭਾਵੇਂ ਕਿ ਇਹ ਕਿਸੇ ਆਮ ਵਿਸ਼ਵਕੋਸ਼ ਵਰਗਾ ਹੀ ਲਗਦਾ ਹੈ

7
00:00:16,300 --> 00:00:18,500
ਅਤੇ ਇਸਦਾ ਮਕਸਦ ਵੀ ਪਰੰਪਰਾਗਤ ਵਿਸ਼ਵਕੋਸ਼ਾਂ ਵਾਲਾ ਹੀ ਹੈ:

8
00:00:18,750 --> 00:00:22,250
"ਇੱਕ ਵਿਵਸਥਿਤ ਤਰੀਕੇ ਨਾਲ ਸਮੁੱਚੇ ਮਨੁੱਖੀ ਗਿਆਨ ਨੂੰ ਇਕੱਠਾ ਕਰਨਾ"।

9
00:00:22,500 --> 00:00:25,800
ਪਰ, ਵਿਕੀਪੀਡੀਆ ਉੱਤੇ ਪਰੰਪਰਾਗਤ ਵਿਸ਼ਵਕੋਸ਼ਾਂ ਨਾਲੋਂ

10
00:00:25,700 --> 00:00:27,750
ਕੁਝ ਅਰਥਭਰਪੂਰ ਵਖਰੇਵੇਂ ਹਨ।

11
00:00:27,610 --> 00:00:28,400
ਮਿਸਾਲ ਦੇ ਤੌਰ ਉੱਤੇ,

12
00:00:28,400 --> 00:00:31,250
ਇਹ ਹਜ਼ਾਰਾਂ ਵਲੰਟੀਅਰਾਂ ਦੁਆਰਾ ਬਣਾਇਆ ਗਿਆ ਹੈ 

13
00:00:31,500 --> 00:00:35,500
ਜਿਸ ਦਾ ਮਕਸਦ ਦੁਨੀਆਂ ਦੇ ਹਰ ਇੱਕ ਵਿਅਕਤੀ ਤੱਕ ਗਿਆਨ ਦੀ ਪਹੁੰਚ ਕਰਵਾਉਣਾ ਹੈ,

14
00:00:35,500 --> 00:00:36,600
ਉਹ ਵੀ ਉਸਦੀ ਆਪਣੀ ਭਾਸ਼ਾ ਵਿੱਚ।

15
00:00:36,650 --> 00:00:37,840
ਇਹ ਕਿਵੇਂ ਹੁੰਦਾ ਹੈ?

16
00:00:37,850 --> 00:00:41,500
ਕਿਹੜੇ ਨਿਯਮ ਹਨ ਜਿਹਨਾਂ ਦੀ ''ਵਿਕੀਪੀਡੀਅਨਾਂ'' ਦੁਆਰਾ ਪਾਲਣਾ ਕੀਤੀ ਜਾਂਦੀ ਹੈ?

17
00:00:41,750 --> 00:00:43,800
ਇਹ ਇਸ ਵੀਡੀਓ ਦਾ ਵਿਸ਼ਾ ਹੈ।

18
00:00:49,000 --> 00:00:52,800
ਵਿਕੀਪੀਡੀਆ ਉੱਤੇ ਕੋਈ ਵੀ ਸਮੱਗਰੀ ਵਿੱਚ ਵਾਧਾ ਜਾਂ ਉਸਨੂੰ ਸਹੀ ਕਰ ਸਕਦਾ ਹੈ

19
00:00:52,900 --> 00:00:55,800
ਪਰ ਇਹ ਗੱਲ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਇਹ ਇੱਕ ਵਿਸ਼ਵਕੋਸ਼ ਹੈ।

20
00:00:55,800 --> 00:00:59,455
ਇਸ ਲਈ ਇੱਥੇ ਤੁਸੀਂ ਆਪਣੀ ਨਿੱਜੀ ਖੋਜ ਜਾਂ ਨਿਬੰਧ ਸ਼ਾਮਲ ਨਹੀਂ ਕਰ ਸਕਦੇ।

21
00:00:59,455 --> 00:01:02,000
ਵਿਕੀਪੀਡੀਆ ਲੇਖਾਂ ਵਿੱਚ ਸਰਬਵਿਆਪਕ ਜਾਣਕਾਰੀ ਹੋਣੀ ਚਾਹੀਦੀ ਹੈ

22
00:01:02,000 --> 00:01:05,200
ਅਤੇ ਅਸਥਾਈ ਜਾਣਕਾਰੀ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

23
00:01:05,200 --> 00:01:06,950
ਇਹ ਸਭ ਤੋਂ ਪਹਿਲਾ ਨਿਯਮ ਹੈ,

24
00:01:06,950 --> 00:01:08,500
ਜਾਂ ''ਵਿਕੀਪੀਡੀਅਨਾਂ'' ਦੇ ਸ਼ਬਦਾਂ ਵਿੱਚ:

25
00:01:08,500 --> 00:01:09,400
ਪਹਿਲਾ ਥੰਮ੍ਹ

26
00:01:09,400 --> 00:01:10,450
ਜਿਸ ਉੱਤੇ ਇਹ ਵਿਸ਼ਵਕੋਸ਼ ਖੜ੍ਹਾ ਹੈ।

27
00:01:13,100 --> 00:01:15,600
ਇਸ ਵਿਸ਼ਵਕੋਸ਼ ਨੂੰ ਵਲੰਟੀਅਰਾਂ ਦੀ ਵੱਡੀ ਗਿਣਤੀ ਦੁਆਰਾ ਲਿਖਿਆ ਜਾਂਦਾ ਹੈ।

28
00:01:15,600 --> 00:01:18,200
ਇਹ ਲੋਕ ਵੱਖ-ਵੱਖ ਪਿਛੋਕੜ,

29
00:01:18,200 --> 00:01:19,100
ਅਲਗ-ਅਲਗ ਵਿਸ਼ਵਾਸ,

30
00:01:19,100 --> 00:01:20,450
ਅਤੇ ਵੱਖਰੇ ਵਿਚਾਰ ਰੱਖਣ ਵਾਲੇ ਹੁੰਦੇ ਹਨ।

31
00:01:20,900 --> 00:01:24,900
ਵਿਕੀਪੀਡੀਆ ਉੱਤੇ ਕਿਸੇ ਲੇਖ ਨੂੰ ਕਿਸੇ ਵਿਸ਼ੇਸ਼ ਨੁਕਤਾ ਨਜ਼ਰ ਤੋਂ ਨਹੀਂ ਲਿਖਿਆ ਜਾਣਾ ਚਾਹੀਦਾ;

32
00:01:25,150 --> 00:01:28,650
ਪਰ ਇਸ ਉੱਤੇ ਸਾਰੇ ਸੰਭਾਵੀ ਦ੍ਰਿਸ਼ਟੀਕੋਣਾਂ ਤੋਂ ਜਾਣਕਾਰੀ ਸ਼ਾਮਲ ਕਰਨੀ ਚਾਹੀਦੀ ਹੈ।

33
00:01:28,900 --> 00:01:31,250
ਇਸ ਕਰਕੇ ਇਸਦੇ ਦੂਜੇ ਥੰਮ੍ਹ ਨੂੰ

34
00:01:31,250 --> 00:01:33,250
''ਨਿਰਪੱਖ ਨਜ਼ਰੀਆ'' ਕਿਹਾ ਜਾਂਦਾ ਹੈ।

35
00:01:35,000 --> 00:01:38,000
ਤੀਜਾ ਥੰਮ੍ਹ ਇਹ ਪੇਸ਼ ਕਰਦਾ ਹੈ ਕਿ ਵਿਕੀਪੀਡੀਆ ਉੱਤੇ ਮੌਜੂਦ ਸਮੱਗਰੀ ਆਜ਼ਾਦ ਹੈ।

36
00:01:38,400 --> 00:01:41,100
ਇਹ ਲਿਖਤਾਂ ਕਿਸੇ ਵੀ ਮੰਤਵ ਲਈ ਵਰਤੋਂ, ਰੂਪਾਂਤਰਣ ਅਤੇ ਵੰਡੀਆਂ ਜਾ ਸਕਦੀਆਂ ਹਨ,

37
00:01:41,350 --> 00:01:43,400
ਜਿੰਨੀ ਦੇਰ ਤੱਕ ਇਹਨਾਂ ਦਾ ਸਰੋਤ ਸਹੀ ਤਰੀਕੇ ਨਾਲ ਦਿੱਤਾ ਗਿਆ ਹੋਵੇ

38
00:01:43,400 --> 00:01:46,100
ਅਤੇ ਉਸ ਰਚਨਾ ਦਾ ਉਹੀ "ਕਰੀਏਟਿਵ ਕਾਮਨਜ਼" ਕਾਪੀਰਾਈਟ ਲਸੰਸ ਰੱਖਿਆ ਗਿਆ ਹੋਵੇ।

39
00:01:46,350 --> 00:01:49,600
ਤਸਵੀਰਾਂ ਲਈ ਲਸੰਸ ਵੱਖਰੇ ਹੋ ਸਕਦੇ ਹਨ

40
00:01:49,850 --> 00:01:52,600
ਪਰ ਉਹਨਾਂ ਦੀ ਮੁੜ-ਵਰਤੋਂ ਉੱਤੇ ਕੋਈ ਰੋਕ ਨਹੀਂ ਹੈ।

41
00:01:53,300 --> 00:01:56,300
ਇਹਨਾਂ ਹਾਲਤਾਂ ਵਿੱਚ ਹਰ ਵਿਸ਼ੇਸ਼ ਲਸੰਸ ਨੂੰ ਪੜ੍ਹਕੇ ਹੀ

42
00:01:56,300 --> 00:01:58,500
ਉਸ ਰਚਨਾ ਨਾਲ ਜੁੜੀਆਂ ਆਜ਼ਾਦੀਆਂ ਅਤੇ ਜ਼ੁੰਮੇਵਾਰੀਆਂ ਨੂੰ ਸਮਝਿਆ ਜਾ ਸਕਦਾ ਹੈ।

43
00:02:01,500 --> 00:02:04,300
ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਕੰਮ ਕਰਦੇ ਹੋਣ ਕਰਕੇ ਤਕਰਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

44
00:02:04,550 --> 00:02:08,650
ਇਸ ਲਈ ਚੌਥਾ ਥੰਮ੍ਹ ਹੈ ਇੱਕ ਦੂਜੇ ਨਾਲ ਆਦਰ ਮਾਣ ਨਾਲ ਗੱਲ ਕਰਨਾ

45
00:02:08,650 --> 00:02:10,200
ਅਤੇ ਚੰਗਾ ਵਿਸ਼ਵਾਸ ਧਾਰਨ ਕਰਨਾ।

46
00:02:10,200 --> 00:02:13,900
ਸਹਿਣਸ਼ੀਲਤਾ ਅਤੇ ਨਿਮਰਤਾ ਇਸ ਪ੍ਰੋਜੈਕਟ ਦੇ ਬੁਨਿਆਦੀ ਤੱਤ ਹਨ।

47
00:02:16,800 --> 00:02:19,500
ਵਿਕੀਪੀਡੀਆ ਉੱਤੇ ਕੋਈ ਪੱਕੇ ਨਿਯਮ ਨਹੀਂ ਹਨ।

48
00:02:19,750 --> 00:02:21,250
ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ,

49
00:02:20,800 --> 00:02:23,300
ਪਰ ਫਿਰ ਵੀ ਇਹ ਇਸ ਵਿਸ਼ਵਕੋਸ਼ ਦਾ ਪੰਜਵਾਂ ਥੰਮ੍ਹ ਹੈ।

50
00:02:23,320 --> 00:02:27,000
ਤੁਸੀਂ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹੋ, ਤੁਹਾਨੂੰ ਸਿਰਫ਼ ਆਮ ਸੂਝ

51
00:02:27,000 --> 00:02:30,200
ਅਤੇ ਹੋਰ ਵਿਕੀਪੀਡੀਅਨਾਂ ਪ੍ਰਤੀ ਆਦਰ ਹੋਣਾ ਚਾਹੀਦਾ ਹੈ।

52
00:02:30,450 --> 00:02:32,500
ਹਰ ਵਿਅਕਤੀ ਕੋਈ ਨਾ ਕੋਈ ਯੋਗਦਾਨ ਪਾ ਸਕਦਾ ਹੈ।

53
00:02:32,750 --> 00:02:34,750
ਕੁਝ ਲੋਕ ਪੂਰੇ ਦੇ ਪੂਰੇ ਲੇਖ ਬਣਾਉਂਦੇ ਹਨ

54
00:02:34,750 --> 00:02:37,300
ਅਤੇ ਕੁਝ ਲੋਕ ਛੋਟੀਆਂ ਮੋਟੀਆਂ ਹਿੱਜਿਆਂ ਦੀਆਂ ਗ਼ਲਤੀਆਂ ਠੀਕ ਕਰਦੇ ਹਨ।

55
00:02:37,300 --> 00:02:40,000
ਤੁਸੀਂ ਵੀ ਲੇਖ ਬਣਾਕੇ, ਉਹਨਾਂ ਦਾ ਸੰਪਾਦਨ ਕਰਕੇ ਅਤੇ ਉਹਨਾਂ ਵਿੱਚ ਗ਼ਲਤੀਆਂ ਠੀਕ ਕਰਕੇ ਯੋਗਦਾਨ ਪਾ ਸਕਦੇ ਹੋ।

56
00:02:41,000 --> 00:02:42,000
ਇਸ ਵਿੱਚ ਕੀਤੀਆਂ ਤਬਦੀਲੀਆਂ ਨੂੰ ਲੋੜ ਅਨੁਸਾਰ ਖਾਰਜ ਕੀਤਾ ਜਾ ਸਕਦਾ ਹੈ।

57
00:02:42,000 --> 00:02:46,250
ਜੇ ਤੁਹਾਡੇ ਤੋਂ ਕੋਈ ਗ਼ਲਤੀ ਹੋ ਜਾਵੇ ਤਾਂ ਤੁਸੀਂ ਹਮੇਸ਼ਾ ਹੀ ਪਿਛਲੇ ਵਰਜ਼ਨ ਉੱਤੇ ਜਾ ਸਕਦੇ ਹਨ।

58
00:02:46,300 --> 00:02:48,500
ਦਲੇਰ ਬਣੋ! ਵਿਕੀਪੀਡੀਅਨ ਬਣੋ!