Punjabi subtitles for clip: File:The Impact Of Wikipedia.webm

From Wikimedia Commons, the free media repository
Jump to navigation Jump to search
1
00:00:00,000 --> 00:00:05,000
ਵਿਕੀਪੀਡੀਆ ਗੈਰ-ਨਫ਼ਾ ਵੈੱਬਸਾਈਟ ਹੈ ਪਰ ਦੁਨੀਆਂ ਵਿੱਚ ੫ਵੇਂ ਨੰਬਰ 'ਤੇ ਹੈ। ਵਿਕੀਪੀਡੀਆ ਵਿੱਚ ਸਾਰੇ ਲੇਖ ਸਵੈਸੇਵਕਾਂ ਦੁਆਰਾ ਲਿਖੇ ਜਾਂਦੇ ਹਨ।

2
00:00:06,000 --> 00:00:11,500
ਅਸੀਂ ਇਨ੍ਹਾਂ ਵਿੱਚੋਂ ਕੁਝ ਦੀ ਜਾਣ-ਪਛਾਣ ਤੁਹਾਡੇ ਨਾਲ ਕਰਾਉਣਾ ਚਾਹੁੰਦੇ ਹਾਂ...

3
00:00:12,000 --> 00:00:13,000
ਮੈਂ ਨੇਪਾਲ ਤੋਂ ਹਾਂ

4
00:00:13,100 --> 00:00:14,000
ਮੈਂ ਇਰਾਕ ਤੋਂ ਹਾਂ

5
00:00:14,100 --> 00:00:16,000
ਮੈਂ ਭਾਰਤ ਤੋਂ ਆ ਰਿਹਾ ਹਾਂ

6
00:00:16,001 --> 00:00:17,000
ਮੈਂ ਬਾਇਰੈਮ, ਨਿਊ ਜਰਸੀ ਤੋਂ ਹਾਂ

7
00:00:17,100 --> 00:00:18,000
ਮੈਂ ਬਰਮਿੰਘਮ, ਇੰਗਲੈਂਡ ਵਿੱਚ ਰਹਿੰਦਾ ਹਾਂ

8
00:00:18,100 --> 00:00:22,050
ਸ਼ਿਕਾਗੋ, ਇਲੀਨਾਏ -- ਲਾ ਪਾਸ, ਬੋਲੀਵੀਆ -- ਨੈਰੋਬੀ, ਕੀਨੀਆ

9
00:00:22,051 --> 00:00:24,000
ਕੁਆਲਾ ਲੁੰਪੁਰ, ਮਲੇਸ਼ੀਆ -- ਇਟਲੀ ਵਿੱਚ ਮਿਲਾਨ -- ਦੱਖਣੀ ਅਫ਼ਰੀਕਾ

10
00:00:24,100 --> 00:00:26,100
ਪੋਲੈਂਡ -- ਜਪਾਨ -- ਅਰਮੀਨੀਆ

11
00:00:26,200 --> 00:00:28,000
ਬ੍ਰਾਜ਼ੀਲ -- ਰੂਸ -- ਬਾਤਸਵਾਨਾ

12
00:00:28,001 --> 00:00:30,500
ਇਜ਼ਰਾਈਲ -- ਉਜ਼ਬੇਕਿਸਤਾਨ -- ਹਾਂਗਕਾਂਗ

13
00:00:30,501 --> 00:00:31,000
ਇਸਤਾਂਬੁਲ -- ਮੈਕਸੀਕੋ

14
00:00:31,001 --> 00:00:32,000
ਚਾਟਾਨੂਗਾ, ਟੇਨੈਸੀ

15
00:00:33,000 --> 00:00:38,000
੨੦੦੮ ਵਿੱਚ ਵਿਕੀਪੀਡੀਆ ਦੇ ਮੈਂਬਰ ਬਣਨ ਦੇ ਅਰੰਭ ਵਿੱਚ ਮੈਂ ਬਹੁਤ ਸਾਰੇ ਲੇਖ ਲਿਖਣੇ ਸ਼ੁਰੂ ਕੀਤੇ।

16
00:00:38,100 --> 00:00:44,000
ਉਹਨਾਂ ਵਿੱਚੋਂ ਇੱਕ, ਮੈਨੂੰ ਲੱਗਦਾ ਹੈ, ਮਰੀਅਮ ਨੂਰ ਨਾਂ ਦੀ ਔਰਤ ਬਾਰੇ ਸੀ।

17
00:00:44,100 --> 00:00:48,000
ਉਸ ਬਾਰੇ ਸਾਡੇ ਕੋਲ ਕੋਈ ਲੇਖ ਨਹੀਂ ਸੀ, ਇਸ ਕਰਕੇ -- ਅਤੇ ਇਹ ਮੇਰਾ ਪਹਿਲਾ ਲੇਖ ਸੀ।

18
00:00:48,100 --> 00:00:52,500
ਫੇਰ ਮੈਂ ਇਸ ਬਾਰੇ ਭੁੱਲ ਗਿਆ! ਸ਼ਾਇਦ ਦੋ ਜਾਂ ਤਿੰਨ ਸਾਲਾਂ ਮਗਰੋਂ, 

19
00:00:52,600 --> 00:00:57,000
ਮੈਂ ਇਸ ਲੇਖ ਉੱਤੇ ਗਿਆ। ਮੈਂ ਦੰਗ ਰਹਿ ਗਿਆ।

20
00:00:57,100 --> 00:01:02,000
੧੦੦,੦੦੦ ਤੋਂ ਵੱਧ ਲੋਕਾਂ ਨੇ ਇਹ ਲੇਖ ਪੜ੍ਹਿਆ ਸੀ।

21
00:01:02,100 --> 00:01:08,000
ਉਹਨਾਂ ਨੇ ਇਸਨੂੰ ਵਰਤਿਆ, ਸੋ ਉਹਨਾਂ ਨੇ ਇਸ ਲੇਖ ਤੋਂ ਜਾਣਕਾਰੀ ਪ੍ਰਾਪਤ ਕੀਤੀ। ਉਹ ਇਸ ਲੇਖ ਉੱਤੇ ਆਏ, 

22
00:01:08,100 --> 00:01:15,000
ਸੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ੧੦੦,੦੦੦ ਤੋਂ ਵੱਧ ਲੋਕਾਂ ਨੂੰ ਪੋਹਿਆ ਹੈ ਅਤੇ ਉਹਨਾਂ ਉੱਤੇ ਪ੍ਰਭਾਵ ਪਾਇਆ ਹੈ।

23
00:01:15,500 --> 00:01:19,000
ਮੈਨੂੰ ਬਹੁਤ ਡਰ ਲੱਗ ਰਿਹਾ ਸੀ ਜਦੋਂ ਮੈਂ ਪਹਿਲੀ ਵਾਰ 'ਸੋਧ' ਬਟਨ ਦੱਬਿਆ।

24
00:01:19,100 --> 00:01:24,000
ਮੈਂ ਸੋਚਿਆ, "ਹਾਏ ਰੱਬਾ! ਮੈਂ ਸਭ ਕੁਝ ਉਜਾੜ ਦਿਆਂਗਾ!
ਇਹ ਨਹੀਂ ਕੰਮ ਕਰ ਸਕਦਾ! ਮੈਂ ਇਹ ਨਹੀਂ ਕਰ ਸਕਦਾ!"

25
00:01:24,100 --> 00:01:29,000
ਵਿਕੀਪੀਡੀਆ ਇੱਕ 'ਜ਼ਾਹਰ-ਸਰੋਤ' ਹੈ - ਜਿੱਥੇ ਹਰ ਕੋਈ ਆਪਣੇ ਵਿਚਾਰ ਦੇ ਸਕਦਾ ਹੈ 

26
00:01:29,100 --> 00:01:34,000
ਅਤੇ ਫੇਰ ਕੋਈ ਹੋਰ ਆਉਂਦਾ ਹੈ ਅਤੇ ਉਸ ਵਿਚਾਰ ਨੂੰ ਸ਼ਾਨਦਾਰ ਬਨਾਉਣ ਲਈ ਹੋਰ ਲਿਸ਼ਕਾਉਂਦਾ ਹੈ।

27
00:01:34,100 --> 00:01:40,500
ਵਿਕੀਪੀਡੀਆ ਨੂੰ ਸੁਧਾਰਣ ਲਈ ਹਰ ਰੋਜ਼, ਹਰ ਘੰਟੇ, ਹਰ ਮਿੰਟ ਹਜ਼ਾਰਾਂ ਲੋਕ ਕੰਮ ਕਰ ਰਹੇ ਹੁੰਦੇ ਹਨ।

28
00:01:40,501 --> 00:01:44,000
ਇਸਦਾ ਬਹੁਤਾ ਹਿੱਸਾ ਸਵੈਸੇਵਾ ਹੈ। ਇਹ ਸਵੈਸੇਵਾ ਕਰਨ ਦਾ ਇੱਕ ਅਨੋਖਾ ਤਰੀਕਾ ਹੈ।

29
00:01:44,100 --> 00:01:49,000
ਇਹ ਪੇਸ਼ਾਵਰ ਅਤੇ ਗ਼ੈਰਪੇਸ਼ਾਵਰ ਦੋਹਾਂ ਧਿਰਿਆਂ ਦੇ ਲੋਕਾਂ ਨੂੰ, ਜਿਹਨਾਂ ਦੀ ਕਿਸੇ ਖ਼ਾਸ ਵਿਸ਼ੇ ਵਿੱਚ ਦਿਲਚਸਪੀ ਹੁੰਦੀ ਹੈ, ਨੂੰ ਇੱਕੋ ਥਾਂ 'ਤੇ ਲੈ ਕੇ ਆਉਂਦਾ ਹੈ।

30
00:01:49,100 --> 00:01:54,000
ਉਹ ਲੋਕ, ਜਿਹਨਾਂ ਦੇ ਅਰੰਭ ਵਿੱਚ ਨਿਖੜਵੇਂ ਵਿਚਾਰ ਸਨ, ਨੇ ਮਿਲਵਰਤ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

31
00:01:54,001 --> 00:01:58,500
ਇਹਦੇ ਵਿੱਚੋਂ ਬਹੁਤਾ ਕੁਝ, ਜੋ ਤੁਸੀਂ ਸੋਚਦੇ ਹੋ ਕਿ ਕੋਈ ਇੰਟਰਨੈੱਟ ਕੰਪਨੀ ਸੰਭਾਲ ਰਹੀ ਹੈ, 

32
00:01:58,501 --> 00:02:01,000
ਮੇਰੇ ਵਰਗੇ ਸਵੈਸੇਵਕਾਂ ਦੁਆਰਾ ਸੰਭਾਲਿਆ ਜਾਂਦਾ ਹੈ।

33
00:02:01,100 --> 00:02:05,000
ਤੁਸੀਂ ਇਹ ਬਿਲਕੁਲ ਨਹੀਂ ਕਹਿ ਸਕਦੇ, "ਮੈਂ ਠੀਕ ਹਾਂ, ਤੁਸੀਂ ਗਲਤ ਹੋ, ਇਹ ਇਸ ਲੇਖ ਦਾ ਮੇਰਾ ਤਰਜਮਾ ਹੈ!"

34
00:02:05,100 --> 00:02:07,000
ਜੇਕਰ ਪੱਖ-ਪਾਤ ਦਾ ਕੋਈ ਮੁੱਦਾ ਹੁੰਦਾ ਹੈ 

35
00:02:07,100 --> 00:02:11,000
ਤਾਂ ਕੋਈ ਇਸ ਵੱਲ ਇਸ਼ਾਰਾ ਕਰ ਚੁੱਕਾ ਹੁੰਦਾ ਹੈ ਅਤੇ ਜੇਕਰ ਨਹੀਂ ਤਾਂ ਹੁਣ ਮੈਂ ਵੀ ਇਸ ਵੱਲ ਉਂਗਲ ਉਠਾ ਸਕਦਾ ਹਾਂ।

36
00:02:11,000 --> 00:02:13,000
ਤੁਹਾਡੇ ਕੋਲ ਹਜ਼ਾਰਾਂ ਅਤੇ ਲੱਖਾਂ ਲੋਕ ਹੁੰਦੇ ਹਨ ਜੋ ਇਹ ਵੇਖਦੇ ਹਨ 

37
00:02:13,001 --> 00:02:15,000
ਅਤੇ ਇਸਨੂੰ ਸਹੀ ਕਰਦੇ ਹਨ।

38
00:02:15,001 --> 00:02:16,400
ਅਤੇ ਫੇਰ ਮੈਂ ਬਟਨ ਦਬਾਉਂਦਾ ਹਾਂ ਅਤੇ

39
00:02:16,401 --> 00:02:19,600
ਠਾਹ - ਸਫ਼ਰ ਸ਼ੁਰੂ ਹੋਇਆ ਅਤੇ ਇਹ ਬਹੁਤ ਵਧੀਆ ਸੀ।

51
00:02:19,601 --> 00:02:21,000
ਸਭ ਤੋਂ ਪਹਿਲਾਂ ਮੈਂ 'ਹੋਣਯੋਗਤਾ' ਨਾਲ ਸ਼ੁਰੂ ਕੀਤੀ। 

40
00:02:21,001 --> 00:02:24,000
ਮੈਂ ਸਭ ਤੋਂ ਪਹਿਲਾ ਲੇਖ "ਹੋਣਯੋਗਤਾ" 'ਤੇ ਲਿਖਿਆ।

41
00:02:24,001 --> 00:02:26,000
ਮੇਰੇ ਦੁਆਰਾ ਵਿਕੀਪੀਡੀਆ ਉੱਤੇ ਲਿਖੇ ਗਏ ਮੁੱਖ ਲੇਖਾਂ ਵਿੱਚੋਂ ਇੱਕ ਸੀ 

42
00:02:26,001 --> 00:02:27,400
ਛੁਰਾ ਚਾਕੂ ਦੇ ਜ਼ਖ਼ਮਾਂ ਉੱਤੇ ਲੇਖ।

43
00:02:27,401 --> 00:02:29,000
ਮੈਂ ਮੱਖੀ ਦੇ ਨਾਲ ਮੱਛੀ ਫੜਨ ਬਾਰੇ ਲਿਖਦਾ ਹਾਂ। 

44
00:02:29,001 --> 00:02:32,000
ਮੋਂਟਾਨਾ ਇਤਿਹਾਸ, ਰਾਸ਼ਟਰੀ ਪਾਰਕ ਇਤਿਹਾਸ, ਯੈਲੋਸਟੋਨ।

45
00:02:32,001 --> 00:02:36,100
ਘੱਟ ਉਪਯੋਗ ਕੀਤੀਆਂ ਜਾਂਦੀਆਂ ਫ਼ਸਲਾਂ। ਸ਼ਤਰੰਜ ਖਿਲਾੜੀ। ਜੀਵ-ਵਿਭਿੰਨਤਾ।

46
00:02:36,101 --> 00:02:39,100
ਫ਼ੌਜੀ ਇਤਿਹਾਸ ਦੇ ਮਜ਼ਮੂਨ। ਅਰਮੀਨੀਆਈ ਇਤਿਹਾਸ। ਰੋਮਨ ਇਤਿਹਾਸ।

47
00:02:39,101 --> 00:02:42,100
ਜੱਜ। ਸੰਚਾਰ। ਜੀਵਨੀਆਂ। ਫੁਟਬਾਲ।

48
00:02:42,101 --> 00:02:45,901
ਆਇਰਲੈਂਡ। ਪੈੱਨਸਿਲਵਾਨੀਆ। ਆਮ ਤੌਰ 'ਤੇ ਫ਼ੋਟੋਗ੍ਰਾਫ਼ੀ।

49
00:02:45,901 --> 00:02:47,600
ਪਿੰਕ ਫ਼ਲਾਇਡ। ਨਾਨਬਾਈ ਕਿਉਂਕਿ ਮੈਨੂੰ ਨਾਨਬਾਈ ਕਰਨਾ ਪਸੰਦ ਹੈ।

50
00:02:47,601 --> 00:02:50,200
ਪ੍ਰਮਾਣੂ ਹਥਿਆਰ ਅਤੇ ਰੇਡੀਓ-ਸੰਵੇਦਨਸ਼ੀਲਤਾ, 

51
00:02:50,201 --> 00:02:52,000
ਅਤੇ ਚਿੱਟ-ਪਾਣੀ ਕਯਾਕੀ।

52
00:02:52,201 --> 00:02:56,000
ਬਾਹਰੀ ਦੁਨੀਆਂ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਜੋ ਖਿੰਡੀ ਹੋਈ ਹੁੰਦੀ ਹੈ

53
00:02:56,001 --> 00:02:59,000
ਅਤੇ ਅਸੀਂ ਇਸਨੂੰ ਇੱਕ ਥਾਂ 'ਤੇ ਇਕੱਠਾ ਕਰ ਰਹੇ ਹਾਂ।

54
00:02:59,100 --> 00:03:03,000
ਅਸੀਂ ਸਭ ਲਈ ਮੁਫ਼ਤ ਗਿਆਨ ਪੇਸ਼ ਕਰ ਰਹੇ ਹਾਂ, 

55
00:03:03,101 --> 00:03:07,000
ਉਹਨਾਂ ਦੀ ਆਪਣੀ ਭਾਸ਼ਾ ਵਿੱਚ ਤਾਂ ਜੋ ਉਹ ਉਸਨੂੰ ਵਰਤ ਸਕਣ।

56
00:03:07,501 --> 00:03:11,000
ਸਭ ਨੂੰ ਲਾਭ ਪਹੁੰਚਦਾ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ।

57
00:03:11,001 --> 00:03:16,000
ਨਫ਼ਾਖ਼ੋਰ ਕੰਪਨੀਆਂ ਦੀਆਂ ਵੱਖਰੀਆਂ ਪ੍ਰੇਰਨਾਵਾਂ ਅਤੇ ਵੱਖਰੀਆਂ ਲੋੜਾਂ ਹੁੰਦੀਆਂ ਹਨ।

58
00:03:16,500 --> 00:03:22,000
ਵਿਕੀਮੀਡੀਆ ਸੰਸਥਾ ਤੋਂ ਮੈਂ ਕੋਈ ਤਨਖ਼ਾਹ ਨਹੀਂ ਲੈਂਦਾ ਅਤੇ ਨਾ ਹੀ ਕੋਈ ਖ਼ਰਚਾ ਲੈਂਦਾ ਹਾਂ।

59
00:03:22,001 --> 00:03:25,500
ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਮੈਂ ਚੰਗੀ ਤਰ੍ਹਾਂ ਕਹਿ ਸਕਾਂ, 

60
00:03:25,501 --> 00:03:30,500
ਧਿਆਨ ਰੱਖੋ ਕਿ ਜਦੋਂ ਮੈਂ ਤੁਹਾਡੇ ਤੋਂ ਪੈਸੇ ਮੰਗਦਾ ਹਾਂ ਤਾਂ ਮੈਂ ਇਹ ਆਪਣੇ ਲਈ ਨਹੀਂ ਮੰਗਦਾ --

61
00:03:30,501 --> 00:03:36,000
ਮੈਂ ਸੰਸਥਾ ਲਈ ਪੈਸੇ ਮੰਗ ਰਿਹਾ ਹਾਂ ਜੋ ਉਹ ਟੋਲੀ ਹੈ ਜੋ ਇਸ ਵਿਸਮੈਕਾਰ ਭਾਈਚਾਰੇ ਦਾ ਪ੍ਰਬੰਧ ਕਰਦੀ ਹੈ ਜਿਸਦਾ ਮੈਂ ਹਿੱਸਾ ਹਾਂ।

62
00:03:36,501 --> 00:03:41,400
ਮੈਂ ਸਮਝਦਾ ਹਾਂ ਕਿ ਵਿਕੀਪੀਡੀਆ ਨੇ ਮੈਨੂੰ ਇਸ ਦੁਨੀਆਂ ਵਿੱਚ ਅਸਲ ਵਿੱਚ ਇੱਕ ਭਾਰੀ ਫ਼ਰਕ ਲਿਆਉਣ ਦਾ ਮੌਕਾ ਦਿੱਤਾ ਹੈ।

63
00:03:41,401 --> 00:03:48,000
ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਨਿਵੇਸ਼ ਦੇ ਵਾਂਗ ਹੈ।

64
00:03:53,401 --> 00:03:57,000
ਧੰਨਵਾਦ

65
00:04:00,000 --> 00:04:03,000
ਇਸ ਵੀਡਿਓ ਵਿਚਲੀ ਵਿਸ਼ਾ-ਵਸਤੂ, ਜਦ ਤੱਕ ਵੱਖਰੇ ਤੌਰ 'ਤੇ ਨਾ ਦੱਸਿਆ ਹੋਵੇ, Creative Commons Attribution-ShareAlike License v3.0 (http://creativecommons.org/licenses/by-sa/3.0) ਹੇਠ ਉਪਲਬਧ ਹੈ। ਇਸ ਕੰਮ ਦਾ ਸਿਹਰਾ ਜਾਂਦਾ ਹੈ: ਵਿਕਟਰ ਗ੍ਰਿਗਾਸ, ਵਿਕੀਮੀਡੀਆ ਸੰਸਥਾ।
ਇਸ ਵੀਡੀਓ ਵਿੱਚ ਪੇਸ਼ ਕੀਤੇ ਗਏ ਖ਼ਿਆਲ ਅਤੇ ਮੱਤਾਂ ਕੇਵਲ ਅਤੇ ਕੇਵਲ ਵਿਖਾਈ ਦੇਣ ਵਾਲੇ ਵਿਅਕਤੀਆਂ ਦੇ ਹਨ ਅਤੇ ਇਹ ਲਾਜ਼ਮੀ ਤੌਰ 'ਤੇ ਕਿਸੇ ਕੰਪਨੀ, ਸੰਸਥਾ ਜਾਂ ਸਥਾਪਨਾ, ਜਿਸ ਦਾ ਉਹ ਵਿਅਕਤੀ ਮੈਂਬਰ ਹੋ ਸਕਦਾ ਹੈ, ਦੀਆਂ ਨੀਤੀਆਂ ਜਾਂ ਵਿਚਾਰਾਂ ਨੂੰ ਨਹੀਂ ਦਰਸਾਉਂਦੇ।
ਵਿਕੀਮੀਡੀਆ ਸੰਸਥਾ ਜਾਂ ਹੋਰ ਕਿਸੇ ਸੰਸਥਾ ਦੇ ਮਾਰਕੇ ਅਤੇ ਲੋਗੋ ਇਸ ਕ੍ਰਿਏਟਿਵ ਕਾਮਨਜ਼ ਲਸੰਸ ਦੀਆਂ ਸ਼ਰਤਾਂ ਹੇਠ ਨਹੀਂ ਆਉਂਦੇ। ਵਿਕੀਮੀਡੀਆ ਮਾਰਕਾ ਅਤੇ ਲੋਗੋ, ਸਮੇਤ "ਵਿਕੀਪੀਡੀਆ" ਅਤੇ ਬੁਝਾਰਤੀ ਧਰਤ-ਗੋਲਾ ਲੋਗੋ, ਵਿਕੀਮੀਡੀਆ ਸੰਸਥਾ ਦੇ ਇੰਦਰਾਜੀ ਮਾਰਕੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡਾ ਮਾਰਕਾ ਨੀਤੀ ਪੰਨਾ ਵੇਖੋ, http://www.wikimediafoundation.org/wiki/Trademark_Policy or contact trademarks@wikimedia.org।

66
00:04:03,000 --> 00:04:05,000
ਇਹ ਵੀਡੀਓ ਇੱਕ ਕ੍ਰਿਏਟਿਵ ਕਾਮਨਜ਼ ਲਸੰਸ ਹੇਠ ਪ੍ਰਕਾਸ਼ਤ ਕੀਤੀ ਗਈ ਹੈ।

79
00:04:05,001 --> 00:04:09,000
ਵਿਕੀਪੀਡੀਆ ਵਾਂਗ ਇਸਨੂੰ ਵੀ ਨਕਲ ਕਰਨ, ਮੁੜ-ਤਰਤੀਬੀ ਕਰਨ ਅਤੇ ਸਾਂਝਾ ਕਰਨ ਦੀ ਖੁੱਲ੍ਹ ਹੈ।